ਮਾਨ ਫੈਸ਼ਨ ਐਂਡ ਬੀਊਟੀ ਹਾਉਸ

Monday, September 18, 2017


Monday, July 26, 2010

ਅੱਜ ਦੇ ਰੱਬ ਦਾ ਕੋਈ ਰਕੀਬ ਜਾਪਦਾ

ਉਹ ਮੈਨੂੰ ਆਪਣੇ ਏਨਾ ਕਰੀਬ ਜਾਪਦਾ
ਉਹਦੇ ਬਾਰੇ ਨਾ ਸੋਚਣਾ ਬੜਾ ਅਜੀਬ ਜਾਪਦਾ,

ਕਰ ਰਿਹਾ ਦੁਆਵਾਂ ਲੁੱਟਣ ਵਾਲੇ ਲਈ ਵੀ
ਇਹ ਤਾਂ ਕੋਈ ਸੱਚਾ ਫਕੀਰ ਜਾਪਦਾ,

ਏਸ ਮੁਖੌਟੇ ਹੇਠਾਂ ਸ਼ੈਤਾਨ ਹੈ ਲੁਕਿਆ
ਬਾਹਰੋਂ ਹਾਕਮ ਬੜਾ ਸ਼ਰੀਫ ਜਾਪਦਾ,

ਨਾ ਖੁਸ਼ੀ ਮੁਹੱਬਤ ਦੀ ਨਾ ਗਮ ਵਿਛੋੜੇ ਦਾ
ਖਾਲੀ ਦਿਲ ਸਾਡਾ ਬੜਾ ਗਰੀਬ ਜਾਪਦਾ,

ਰੋਕ ਰਿਹਾ ਪੱਥਰਾਂ ਨੂੰ ਸਿਜਦੇ ਕਰਨੇ ਤੋਂ
ਅੱਜ ਦੇ ਰੱਬ ਦਾ ਕੋਈ ਰਕੀਬ ਜਾਪਦਾ,........